ਪੁੱਤ ਨੇ ਕੁੱਟ-ਕੁੱਟ ਮਾਂ ਦੇ ਪਾਈਆਂ ਲਾਸਾਂ (ਦਰਦਨਾਕ ਕਹਾਣੀ), ਕੱਢਿਆ ਘਰੋਂ |OneIndia Punjabi

2022-08-31 1

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ। ....ਸ਼ਾਇਦ ਇਹ ਗੱਲਾਂ ਗੀਤਾਂ 'ਚ ਹੀ ਰਹਿ ਗਈਆਂ ਹਨ ਜਦੋਂ ਇੱਕ ਮਾਂ 7-7 ਬੱਚੇ ਹੋਣ 'ਤੇ ਵੀ ਸੜਕਾਂ 'ਤੇ ਰੁਲਦੀ ਹੋਵੇ। ਅਜਿਹੀ ਹੀ ਇੱਕ ਬਿਰਧ ਮਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਉਸਦੇ ਪੁੱਤ ਵੱਲੋਂ ਕੁੱਟ-ਮਾਰ ਕੇ ਘਰੋਂ ਕੱਢ ਦਿੱਤਾ ਹੈ। ਬਜ਼ੁਰਗ ਔਰਤ ਦੇ ਸਰੀਰ 'ਤੇ ਪਈਆਂ ਲਾਸਾਂ ਦੱਸਦੀਆਂ ਹਨ ਕਿ ਕਿਸ ਤਰਾਂ ਇਸਦਾ ਬੇਟਾ ਬਲਵਿੰਦਰ ਸਿੰਘ ਇਸਦੀ ਕੁੱਟ-ਮਾਰ ਕਰਦਾ ਹੋਵੇਗਾ। ਮਾਤਾ ਦੇ 3 ਮੁੰਡੇ ਤੇ 4 ਕੁੜੀਆਂ ਹਨ ਤੇ ਸਭ ਆਪਣੇ-ਆਪਣੇ ਥਾਂ ਵਧੀਆ ਹਨ, ਕੋਈ ਅਮਰੀਕਾ 'ਚ ਹੈ ਤੇ ਕੋਈ ਇੰਗਲੈਂਡ 'ਚ। ਬਿਰਧ ਮਾਤਾ ਖੁਦ ਵੀ ਅਮਰੀਕਾ ਆਪਣੀ ਕੁੜੀ ਕੋਲ ਰਹਿੰਦੀ ਸੀ ਤੇ ਹਾਲ ਹੀ ਵਿੱਚ ਆਪਣੇ ਛੋਟੇ ਬੇਟੇ ਬਲਵਿੰਦਰ ਕੋਲ ਭਾਰਤ ਵਾਪਿਸ ਆਈ ਸੀ। #motherlove #BalwinderSingh #mother